Thread: ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ - 29-May-2010 (Hukamnama - Mukhvak)

  1. #1
        Nimana Deep

    Default ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ - 29-May-2010 (Hukamnama - Mukhvak)



    ਹੁਕਮਨਾਮਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਜੀ

    ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ

    ਅੱਜ ਦਾ ਮੁੱਖਵਾਕ 29.05.2010, ਸ਼ਨੀਵਾਰ, ੧੬ ਜੇਠ (ਸੰਮਤ ੫੪੨ ਨਾਨਕਸ਼ਾਹੀ)

    ਸੋਰਠਿ ਮਹਲਾ ੫ ॥

    ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
    ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
    ਨਾਮੁ ਪਰਿਓ ਭਗਤੁ ਗੋਬਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
    (ਅੰਗ ੬੨੪)


    ਪੰਜਾਬੀ ਵਿਚ ਵਿਆਖਿਆ :-

    ਹੇ ਪ੍ਭੂ, ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਵਾਪਸ ਦਿਵਾਣ ਵਾਲਾ ਹੈਂ, ਤੂੰ ( ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖਾਸ ਸਰੂਪ ਨਹੀ ਦਸਿੱਆ ਜਾ ਸਕਦਾ, ਤੂੰ (ਜੀਵਾਂ) ਦੁਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਭੂ,, ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਣਾ ਨਹੀ ਜਾਣਦਾ , ਮੈ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈ ਮਾਇਆ ਦੇ ਮੋਹ ਵਿਚ ਗ੍ਸਿਆ ਰਹਿੰਦਾ ਹਾਂ। ਪਰ ਹੇ ਪ੍ਭੂ,,ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ ਹੈ ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ।੧।


    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

  2. #2
        Gandasa Jatti

    Default Re: ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ - 29-May-2010 (Hukamnama - Mukhvak)

    ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ

+ Reply to Thread

Thread Information

Users Browsing this Thread

There are currently 1 users browsing this thread. (0 members and 1 guests)

     

Posting Permissions

  • You may not post new threads
  • You may not post replies
  • You may not post attachments
  • You may not edit your posts