Thread: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

  1. #1
        Shera

    Default ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ
    ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ
    ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ
    ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ

    ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ
    ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ
    ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ
    ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ।

    ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ
    ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ
    ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ
    ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ..

    ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ
    ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ
    ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ
    ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ..

    ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ
    ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ
    ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ
    ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ
    ਦੇਖਿਓ ਪੰਜਾਬੀਓ...ਪੰਜਾਬੀ ਨਾਂ ਭੁਲਾ ਦਿਓ...


  2. #2
        Nimana Deep

    Default Re: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    waah bai g waah

  3. #3
        Shera

    Default Re: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    ShuKreaaaaaa JaNaab...............

  4. #4
        •ღ ਹੀਰ ਸਲੇਟੀ ღ•

    Default Re: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    vry nice..

  5. #5
        KoolSaini

    Default Re: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    good work tfs

  6. #6
        Shera

    Default Re: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    thXxxx jI........

  7. #7
        Dil Da Jani

    Default Re: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    nice one.............
    t 4 s

  8. #8
        Shera

    Default Re: ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ

    thXxxxxx jI.........

+ Reply to Thread

Thread Information

Users Browsing this Thread

There are currently 1 users browsing this thread. (0 members and 1 guests)

     

Posting Permissions

  • You may not post new threads
  • You may not post replies
  • You may not post attachments
  • You may not edit your posts